Sunday, August 8, 2021

ਇਹ ਕੀ ਹੋ ਰਿਹਾ ਹੈ ?

ਸਾਡੇ ਨਾਲ ਕੀ ਹੋ ਰਿਹਾ ਹੈ - ਇਸ ਨਾਲੋਂ ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਸਾਡੇ ਅੰਦਰ ਕੀ ਹੋ ਰਿਹਾ ਹੈ। 

ਬਾਹਰ ਕੀ ਹੋ ਰਿਹਾ ਹੈ ਇਹ ਅਧਿਕ ਮਹੱਤਵਪੂਰਣ ਨਹੀਂ ਹੈ -
ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਅੰਦਰ ਕੀ ਚਲ ਰਿਹਾ ਹੈ। 

ਸਥਿਤੀ ਅਤੇ ਘਟਨਾਵਾਂ ਪ੍ਰਤੀ ਸਾਡਾ ਰਵੱਈਆ ਅਤੇ ਪ੍ਰਤੀਕਰਮ ਸਾਡੇ ਪਿਛੋਕੜ ਅਤੇ ਅਨੁਭਵ ਤੇ ਨਿਰਭਰ ਕਰਦਾ ਹੈ। 
ਪਰੇਸ਼ਾਨ ਮਨ ਹਰ ਸਥਿਤੀ ਪ੍ਰਤੀ ਨਕਾਰਾਤਮਕ ਤਰੀਕੇ ਨਾਲ ਪ੍ਰਤੀਕ੍ਰਿਆ ਕਰਦਾ ਹੈ। 
ਅਤੇ ਇੱਕ ਸ਼ਾਂਤ ਮਨ ਹਮੇਸ਼ਾ ਮੁਸ਼ਕਲਾਂ ਵਿੱਚ ਵੀ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰਦਾ ਹੈ।
ਇਸ ਲਈ ਬਾਹਰ ਕੀ ਹੋ ਰਿਹਾ ਹੈ - ਇਸ ਨਾਲੋਂ ਅੰਦਰ ਕੀ ਹੋ ਰਿਹਾ ਹੈ ਵਧੇਰੇ ਮਹੱਤਵਪੂਰਨ ਹੈ। 

ਪਰ ਪ੍ਰੈਕਟਿਸ ਨਾਲ - ਅਭਿਆਸ ਨਾਲ ਹਰ ਚੀਜ਼ ਸਿੱਖੀ ਜਾ ਸਕਦੀ ਹੈ। 
ਜੇ ਅਸੀਂ ਸ਼ਾਂਤ ਰਹਿਣ ਦਾ ਅਭਿਆਸ ਕਰਦੇ ਰਹੀਏ - ਤਾਂ ਹੌਲੀ ਹੌਲੀ ਅਸੀਂ ਹਰ ਸਥਿਤੀ ਨੂੰ ਸੰਭਾਲਣ ਅਤੇ ਆਪਣੀਆਂ ਪ੍ਰਤੀਕ੍ਰਿਆਵਾਂ ਨੂੰ ਨਿਯੰਤਰਿਤ ਕਰਨ ਦੇ ਯੋਗ ਹੋ ਸਕਦੇ ਹਾਂ। 
ਸ਼ਾਂਤ ਮਨ ਹੀ ਸਵਰਗ ਅਤੇ ਸੁਖੀ ਜੀਵਨ ਦਾ ਅਧਾਰ ਹੈ।   
                               ' ਰਾਜਨ ਸਚਦੇਵ '

No comments:

Post a Comment

सीट बेल्ट बांध लें

उड़ान भरने से पहले, हवाई जहाज में एक घोषणा की जाती है: 'अपनी सीट बेल्ट अच्छी तरह से बांध लें।' क्योंकि, जैसे-जैसे विमान ऊपर चढ़ता है...