ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
{ਗੁਰੂ ਤੇਗ ਬਹਾਦਰ ਜੀ --ਪੰਨਾ 631}
ਮਾਧੋ = ਮਾਧਵ, ਮਾਇਆ ਦਾ ਪਤੀ, ਪ੍ਰਭੂ।
ਪਤਿਤ = ਪਾਪੀ - ਵਿਕਾਰੀ
ਪੁਨੀਤ = ਪਵਿੱਤ੍ਰ
ਕਾਲ ਬਿਆਲ = ਕਾਲ ਰੂਪੀ ਸੱਪ
ਪਰਿਓ ਡੋਲੈ = ਫਿਰ ਰਿਹਾ ਹੈ
ਮੁਖੁ ਪਸਾਰੇ = ਮੂੰਹ ਖੋਲ ਕੇ
ਆਜੁ ਕਾਲਿ = ਅੱਜ ਜਾਂ ਕੱਲ
ਫੁਨਿ ਤੋਹਿ ਗ੍ਰਸਿ ਹੈ = ਤੈਨੂੰ ਭੀ ਗ੍ਰਸ ਲਏਗਾ, ਹੜੱਪ ਕਰ ਲਏਗਾ।
ਅਉਸਰੁ = ਅਵਸਰ - ਸਮਾਂ - ਵਕਤ
ਰਾਜਨ ਜੀ ਬਹੁਤ ਸ਼ਬਦ ਆਪ ਨੇ ਕਿਰਪਾ ਹੈਾ
ReplyDelete