Monday, October 25, 2021

ਦੋ ਹੀ ਸੂਰਤਾਂ ਵਿੱਚ ਹੁੰਦੀ ਹੈ ਕਦਰ ਹਰ ਚੀਜ਼ ਦੀ

           ਦੋ ਹੀ ਸੂਰਤੋਂ ਮੇਂ ਹੋਤੀ ਹੈ ਕਦਰ ਹਰ ਚੀਜ਼ ਕੀ
          ਇਕ ਉਸ ਕੇ ਮਿਲਨੇ ਸੇ ਪਹਿਲੇ ਇਕ ਉਸ ਕੇ ਖੋਨੇ ਕੇ ਬਾਅਦ

           ਬਜੁਰਗੋਂ ਕੀ ਸੇਵਾ ਉਨਕੇ ਜੀਤੇ ਜੀ ਕਰ ਲੋ  'ਰਾਜਨ '
           ਵਰਨਾ ਪਛਤਾਓਗੇ ਉਨ ਕੀ ਆਂਖ ਬੰਦ ਹੋਨੇ ਕੇ ਬਾਅਦ
            
                            ~ ~ 
        ~ ~

ਦੋ ਪਰਿਸਥਿਤੀਆਂ ਵਿੱਚ ਹਰ ਚੀਜ਼ ਦੀ ਕੀਮਤ ਵੱਧ ਜਾਂਦੀ ਹੈ – 
ਇੱਕ ਉਸਦੇ ਮਿਲਣ ਤੋਂ ਪਹਿਲਾਂ ਤੇ ਦੂਸਰਾ ਉਸਦੇ ਗੁਆਉਣ ਤੋਂ ਬਾਅਦ।

ਆਮ ਤੌਰ ਤੇ, ਜੋ ਸਾਡੇ ਕੌਲ ਹੈ ਅਸੀਂ ਉਸਦੀ ਕਦਰ ਨਹੀਂ ਕਰਦੇ – 
ਅਸੀਂ ਉਸਦਾ ਮੁੱਲ ਨਹੀਂ ਪਾਉਂਦੇ।

ਮਾਂ-ਪਿਉ ਤੇ ਹੋਰ ਬਜ਼ੁਰਗ - ਜਿੰਨਾ ਚਿਰ ਸਾਡੇ ਕੋਲ ਹਨ - ਅਸੀਂ ਉਹਨਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ
ਪਰ ਜਦੋਂ ਉਹਨਾਂ ਦੀਆਂ ਅੱਖਾਂ ਬੰਦ ਹੋਣਗੀਆਂ - ਜਦੋਂ 
ਉਹ ਛੱਡ ਕੇ ਚਲੇ ਜਾਣਗੇ -
ਫਿਰ ਸਾਰੀ ਉਮਰ ਪਛਤਾਵਾ ਤੇ ਗ਼ਮ ਹੀ ਰਹਿ ਜਾਵੇਗਾ।

ਇਹ ਅਫ਼ਸੋਸ ਕਿ - ਕਾਸ਼ ਅਸੀਂ ਉਨ੍ਹਾਂ ਲਈ ਇਹ ਕੀਤਾ ਹੁੰਦਾ - 
 ਉਹ ਕੀਤਾ ਹੁੰਦਾ 
ਕਾਸ਼ 
ਅਸੀਂ ਉਨ੍ਹਾਂ ਨਾਲ ਕੁਝ ਹੋਰ ਸਮਾਂ ਬਿਤਾਇਆ ਹੁੰਦਾ -
ਕਾਸ਼ - ਅਸੀਂ ਇਹ ਕਰ ਸਕਦੇ ਜਾਂ ਸਾਨੂੰ ਇਸ ਤਰਾਂ ਕਰਨਾ ਚਾਹੀਦਾ ਸੀ।

ਪਰ ਫਿਰ, ਬਹੁਤ ਦੇਰ ਹੋ ਚੁੱਕੀ ਹੋਵੇਗੀ -
ਫਿਰ ਅਫ਼ਸੋਸ ਤੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਣਾ।
ਇਸ ਲਈ, ਸਮੇਂ ਦੇ ਰਹਿੰਦੇ, ਉਨ੍ਹਾਂ ਦਾ ਸਤਿਕਾਰ ਅਤੇ ਉਨ੍ਹਾਂ ਨਾਲ ਪਿਆਰ ਕਰ ਲਉ।
ਉਨ੍ਹਾਂ ਦੇ ਜਿਉਂਦੇ ਜੀ ਜਿੰਨੀ ਹੋ ਸਕੇ ਉਨ੍ਹਾਂ ਦੀ ਸੇਵਾ ਕਰ ਲਉ।
                              ' ਰਾਜਨ ਸਚਦੇਵ '

No comments:

Post a Comment

दर्पण के सामने - भगवान कृष्ण

एक बार, भगवान कृष्ण आईने के सामने खड़े थे अपने बालों और पोशाक को ठीक कर रहे थे। वह अपने सिर पर विभिन्न मुकुटों को सजा कर देख रहे थे और कई सु...