ਮਾਯਾਮਯਮਿਦਮ ਅਖਿਲਮ ਬੁੱਧਵਾ - ਬ੍ਰਹ੍ਮਪਦਂ ਤ੍ਵਮ੍ ਪ੍ਰਵਿਸ਼ ਵਿਦਿਤਵਾ ॥ ११॥
(ਆਦਿ ਸ਼ੰਕਰਾਚਾਰੀਆ -- ਭਜ ਗੋਵਿੰਦਮ - 11)
ਧਨ, ਜਵਾਨੀ ਅਤੇ ਸਮਾਜਕ ਸ਼ਕਤੀ ਦਾ - ਯਾਨੀ ਦੋਸਤਾਂ, ਯਾਂਰਾ, ਪੈਰੋਕਾਰਾਂ, ਸ਼ੁਭਚਿੰਤਕਾਂ ਦੀ ਗਿਣਤੀ ਦਾ ਕਦੇ ਵੀ ਮਾਣ ਨਾ ਕਰੋ।
ਇਹ ਸਭ ਇੱਕੋ ਝਟਕੇ ਵਿੱਚ ਖੱਤਮ ਹੋ ਸਕਦੇ ਹਨ।
ਆਪਣੇ ਆਪ ਨੂੰ ਮਾਇਆ ਦੇ ਭੁਲੇਖਿਆਂ ਤੋਂ ਮੁਕਤ ਕਰੋ ਅਤੇ ਗਿਆਨ ਦੁਆਰਾ ਬ੍ਰਹ੍ਮਪਦਂ ਪ੍ਰਾਪਤ ਕਰੋ ।
(ਆਦਿ ਸ਼ੰਕਰਾਚਾਰੀਆ)
ਇੱਥੇ ਆਦਿ ਸ਼ੰਕਰਾਚਾਰੀਆ ਇੱਕ ਚੇਤਾਵਨੀ ਦੇ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਦੌਲਤ ਜਾਂ ਤਾਕਤ ਦਾ ਹੰਕਾਰ ਸਿਰਫ ਇੱਕ ਭੁਲੇਖਾ ਹੈ - ਝੂਠ ਹੈ।
ਕਿਉਂਕਿ ਇਸ ਅਸਥਾਈ ਸੰਸਾਰ ਵਿੱਚ ਕੋਈ ਵੀ ਵਸਤੂ ਜਾਂ ਕੋਈ ਵੀ ਸਥਿਤੀ ਹਮੇਸ਼ਾਂ ਇੱਕੋ ਜਿਹੀ ਨਹੀਂ ਰਹਿੰਦੀ।
ਵਧਦੀ ਉਮਰ ਦੇ ਨਾਲ ਜਵਾਨੀ ਢਲ ਜਾਂਦੀ ਹੈ।
ਪੈਸਾ ਅਤੇ ਹੋਰ ਜਾਇਦਾਂਦਾ ਚੋਰੀ ਹੋ ਸਕਦੀਆਂ ਹਨ - ਗੁੰਮ ਹੋ ਸਕਦੀਆਂ ਹਨ - ਜਾਂ ਖਰਚ ਕੀਤੀਆਂ ਜਾ ਸਕਦੀਆਂ ਹਨ।
ਸਮਾਜਿਕ ਅਤੇ ਰਾਜਨੀਤਕ ਸੱਤਾ ਰਾਤੋ ਰਾਤ ਬਦਲ ਸਕਦੀ ਹੈ।
ਸਿਰਫ ਇਹ ਆਤਮਾ ਦਾ ਸਵੈ-ਬੋਧ ਹੀ ਹੈ ਜੋ ਸਥਿਰ ਅਤੇ ਸਦੀਵੀ ਸੱਚ ਹੈ।
ਇਸ ਸੱਚਾਈ ਨੂੰ ਗਿਆਨ ਦੁਆਰਾ ਜਾਣ ਕੇ ਤੇ ਸਮਝ ਕੇ ਸਵੈ-ਬੋਧ ਦੀ ਅਵਸਥਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗਿਆਨ ਦਾ ਅਸਲ ਉਦੇਸ਼ ਆਤਮਾ ਵਿੱਚ ਸਥਾਪਤ ਹੋ ਕੇ ਬ੍ਰਹ੍ਮਪਦ ਪ੍ਰਾਪਤ ਕਰਨਾ ਹੈ।
' ਰਾਜਨ ਸਚਦੇਵ '
No comments:
Post a Comment