Friday, December 3, 2021

ਟੁਰ ਜਾਣਾ ਸਭ ਛੱਡ ਕੇ

ਟੁਰ ਜਾਣਾ ਸਭ ਛੱਡ ਕੇ - ਜਿਸਨੂੰ ਆਖੇਂ ਮੇਰਾ ਮੇਰਾ
ਜੋ ਹੰਡਾਇਆ ਖਾਇਆ ਸੱਜਣਾ ਬੱਸ ਉਹੀਉ ਹੈ ਤੇਰਾ 

ਚਾਵਾਂ ਸੱਧਰਾਂ ਦੇ ਨਾਲ ਏਥੇ ਮਹਿਲ ਮਾੜੀ ਬਣਵਾਏ
ਪਰ ਜਾਕੇ ਪਰਦੇਸ ਕਿਸੇ ਨਾ ਪਾਇਆ ਮੁੜ ਕੇ ਫੇਰਾ  

ਨਾ ਉਹ ਮੁੜਦਾ ਆਪ ਨਾ ਘੱਲਦਾ ਕੋਈ ਸੁਨੇਹਾ ਪਤਰਾ 
ਜਿਹੜਾ ਉੱਥੇ ਜਾਂਦਾ ਏ  - ਲਾ ਲੈਂਦਾ ਏ ਪੱਕਾ ਡੇਰਾ 

ਤਾਂਘ ਸੀ ਦਿਲ ਵਿਚ ਮਾਹੀ ਆਵੇ ਆ ਗਲਵੱਕੜੀ ਪਾਵੇ 
ਬੁੱਕ ਬੁੱਕ ਸੱਧਰਾਂ ਰੋਈਆਂ ਜਦ ਮਾਹੀ ਨਾ ਪਾਇਆ ਫੇਰਾ  

ਕੁਝ ਨਾ ਦਿੱਸੇ ਨਜ਼ਰੀਂ ਆਵੇ - ਹੱਥ ਨੂੰ ਹੱਥ ਨਾ ਸੁੱਝੇ
ਹਰ ਪਾਸੇ ਹੀ ਛਾਇਆ ਸੀ ਬੱਸ ਨ੍ਹੇਰਾ - ਘੁੱਪ ਹਨੇਰਾ

ਇਕ ਦਿਨ ਆਕੇ ਮੁਰਸ਼ਦ ਮੈਨੂੰ ਕੰਨ ਵਿਚ ਇਹ ਸਮਝਾਯਾ 
ਨਾਸ਼ਵਾਨ ਨਾਲ ਪ੍ਰੀਤਾਂ ਪਾਕੇ ਹੋਸੀ ਦੁੱਖ ਘਨੇਰਾ 

ਰੂਪ ਰੰਗ ਤੇ ਰੇਖ ਕੋਈ ਹੁਣ ਦਿਲ ਨੂੰ ਨਾ ਭਰਮਾਵੇ 
ਬੇਰੰਗੇ ਦੇ ਇਸ਼ਕ ਨੇ ਜਦ ਤੋਂ  ਲਾਇਆ ਦਿਲ ਵਿਚ ਡੇਰਾ 

ਮਿਟ ਗਏ ਭਰਮ ਭੁਲੇਖੇ 'ਰਾਜਨ ਗਿਆਨ ਦਾ ਸੂਰਜ ਚੜ੍ਹਿਆ 
ਬੇਰੰਗੇ  ਦੇ  ਨੂਰ  ਨੇ  ਕੀਤਾ  ਚਾਨਣ  ਚਾਰ ਚੁਫੇਰਾ 
                         " ਰਾਜਨ ਸਚਦੇਵ  "

ਹੋਸੀ     =   ਹੋਵੇਗਾ  -- (ਪਿਸ਼ਾਵਰ ਦੀ ਬੋਲੀ ਜੋ ਬਾਬਾ ਅਵਤਾਰ ਸਿੰਘ ਜੀ ਬੋਲਦੇ ਸੀ )

No comments:

Post a Comment

रावण का ज्ञानी होना महत्वपूर्ण नहीं

रावण का ज्ञानी और महा-पंडित होना महत्वपूर्ण नहीं है।  महत्व इस बात का नहीं है कि रावण विद्वान और ज्ञानी था।  महत्वपूर्ण बात ये है कि एक महा ...