Friday, August 27, 2021

ਆਸ਼ਾ ਮਨਸਾ ਤ੍ਰਿਸ਼ਨਾ ਰੂਪੀ ਬਾਰਿਸ਼ ਦੀਆਂ ਬੂੰਦਾਂ

ਪਿਆਸੇ ਮਨ ਦੀ ਉਪਜਾਊ ਧਰਤੀ ਤੇ ਹਰ ਪਲ ਵਿਚਾਰਾਂ - ਉੱਮੀਦਾਂ, ਲਾਲਸਾ, ਤ੍ਰਿਸ਼ਨਾ ਅਤੇ ਇੱਛਾ ਰੂਪੀ ਮੀਂਹ ਦੀਆਂ ਬੂੰਦਾਂ ਦੀ ਬਾਰਿਸ਼ ਹੁੰਦੀ ਰਹਿੰਦੀ ਹੈ।

ਇਹ ਇੱਛਾਵਾਂ ਅਤੇ ਲਾਲਸਾਵਾਂ - ਪਹਿਲਾਂ ਤਾਂ ਛੋਟੀਆਂ ਛੋਟੀਆਂ ਬੂੰਦਾਂ ਫਰਗੀਆਂ ਹੀ ਲਗਦੀਆਂ ਹਨ, ਪਰ ਹੌਲੀ ਹੌਲੀ ਇਕੱਠੀਆਂ ਹੋ ਕੇ ਅੰਤ ਵਿੱਚ ਇੱਕ ਛੱਪੜ - ਇੱਕ ਤਲਾਅ ਦੀ ਤਰਾਂ ਬਣ ਜਾਂਦੀਆਂ ਹਨ। ਅਤੇ ਫਿਰ ਸਾਡਾ ਮਨ ਹਰ ਵੇਲੇ ਉਨ੍ਹਾਂ ਹੀ ਵਿਚਾਰਾਂ ਅਤੇ ਭਾਵਨਾਵਾਂ - ਉਨ੍ਹਾਂ ਇੱਛਾਵਾਂ ਅਤੇ ਲਾਲਸਾਵਾਂ ਦੇ ਸਰੋਵਰ ਵਿੱਚ ਹੀ ਤੈਰਦਾ ਰਹਿੰਦਾ ਹੈ - ਅਤੇ ਅੰਤ ਵਿੱਚ ਉਨ੍ਹਾਂ ਵਿੱਚ ਹੀ ਡੁੱਬ ਜਾਂਦਾ ਹੈ

ਗਿਆਨ ਰੂਪੀ ਸੂਰਜ ਦੀ ਰੌਸ਼ਨੀ ਤੇ ਗਰਮੀ ਨੂੰ ਇਨਾਂ ਵਿਚਾਰਾਂ ਅਤੇ ਇੱਛਾ ਰੂਪੀ ਮੀਂਹ ਦੀਆਂ ਬੂੰਦਾਂ ਤੱਕ ਪਹੁੰਚਣ ਦਿਓ - ਜੋ ਕਿ ਉਨ੍ਹਾਂ ਨੂੰ ਬੱਦਲਾਂ ਦੀ ਤਰਾਂ ਉੱਪਰ ਉਠਾ ਕੇ ਹਕੀਕਤ ਦੀਆਂ ਉਚਾਈਆਂ ਤੱਕ ਲੈ ਜਾਣ ਲਈ ਸਮਰਥ ਹੈ ।

ਇਹ ਸੁੰਦਰ ਅਤੇ ਮਸ਼ਹੂਰ ਵੈਦਿਕ ਪ੍ਰਾਰਥਨਾ ਅੱਜ ਵੀ ਅਤਿਅੰਤ ਮਹੱਤਵਪੂਰਨ ਅਤੇ ਅਨੁਕਰਣ ਕਰਨ ਦੇ ਯੋਗ ਹੈ:
                     ਅਸਤੋ ਮਾ, ਸਦ ਗਮਯ
                     ਤਮਸੋ ਮਾ, 
ਜਯੋਤਿਰ ਗਮਯ   
                     ਮਰਿਤਯੋਰ ਮਾ ਅਮ੍ਰਿਤਮ ਗਮਯ

ਅਰਥਾਤ --
ਝੂਠ ਤੋਂ ਸੱਚ - ਯਾਨੀ ਅਸਲੀਅਤ ਵੱਲ
ਹਨੇਰੇ ਤੋਂ ਚਾਨਣ ਵੱਲ - ਯਾਨੀ ਅਗਿਆਨਤਾ ਤੋਂ ਗਿਆਨ ਵੱਲ
ਅਤੇ ਮੌਤ ਤੋਂ ਅਮਰਤਾ ਵੱਲ -
ਭਾਵ, ਨਾਸ਼ਵਾਨ ਸ਼ਰੀਰ ਤੋਂ ਉੱਪਰ ਉੱਠ ਕੇ ਅਮਰ ਆਤਮਾ ਤੱਕ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
                                        ' ਰਾਜਨ ਸਚਦੇਵ '

No comments:

Post a Comment

आईना ये मुझसे रोज़ कहता है

आईना ये मुझसे रोज़ कहता है अक़्स तेरा क्यों बदलता रहता है उम्र है कि रोज़ ढ़लती जाती है रोज़ ही चेहरा बदलता रहता है इक मुकाम पे कहाँ ये रुकता ह...