ਵਹੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ
ਡਾਢਾ ਨਿਰਮਲ ਸ੍ਵਛ ਤੇ ਸੋਹਨਾ, ਦਿਲ ਉਸ ਅੰਦਰ ਖੁਰਿਆ
ਏਪਰ ਡਾਢੀ ਚੀਖ ਸੀ ਉਠੀ, ਜਾਂ ਪਥਰਾਂ ਨਾਲ ਵੱਜਾ
ਠੇਡੇ ਠੁਡੇ ਖਾ ਕੇ ਆਖਰ ਪਿਛਾਂ ਘਰ ਨੂੰ ਮੁੜਿਆ
"ਭਾਈ ਵੀਰ ਸਿੰਘ ਜੀ"
ਕਵੀਆਂ ਦਾ ਹਿਰਦਾ ਬੜਾ ਕੋਮਲ ਅਤੇ ਸੰਵੇਦਨ ਸ਼ੀਲ ਹੁੰਦਾ ਹੈ | ਓਹ ਛੋਟੀ ਛੋਟੀ ਘਟਨਾਵਾਂ ਨੂੰ ਵੀ ਬੜੀ ਗਹਿਰਾਈ ਨਾਲ ਵੇਖਦੇ ਅਤੇ ਵਿਚਾਰਦੇ ਹਨ |
ਪਹਾੜਾਂ ਵਿਚ ਛੋਟੇ ਛੋਟੇ ਨਾਲੇ ਵੀ ਬੜੀ ਤੇਜੀ ਨਾਲ ਵਗਦੇ ਹਨ ਅਤੇ ਛੋਟੇ ਵੱਡੇ ਪੱਥਰਾਂ ਅਤੇ ਚੱਟਾਨਾਂ ਵਿਚੋਂ ਵੀ ਆਪਣਾ ਰਸਤਾ ਬਣਾ ਲੈਂਦੇ ਹਨ ਤੇ ਤੇਜੀ ਨਾਲ ਪਹਾੜਾਂ ਤੋਂ ਥੱਲੇ, ਮੈਦਾਨਾਂ ਵੱਲ ਦੌੜੇ ਚਲੇ ਜਾਂਦੇ ਹਨ।
ਇਸੇ ਤਰਾਂ ਨਵੇਂ ਲੋਕਾਂ ਵਿਚ ਵੀ ਨਵੇਂ ਝਰਨੇਆਂ ਵਾਂਗੂ ਤੇਜ ਰਵਾਨੀ ਹੁੰਦੀ ਹੈ, ਬਹੁਤਾ ਜੋਸ਼ ਤੇ ਚਾ ਹੁੰਦਾ ਏ, ਬਹਿਸ ਮੁਬਾਹਸਾ ਵੀ ਜਿਆਦਾ ਕਰਦੇ ਨੇ|
ਜੇ ਉਹਨਾਂ ਦੀ ਗੱਲ ਨਾ ਮੰਨੀ ਜਾਵੇ ਤਾਂ ਕ੍ਰੋਧ ਵਿਚ ਵੀ ਆ ਜਾਂਦੇ ਨੇ |
ਅਜੇਹੇ ਲੋਕਾਂ ਨੂੰ ਜੇਕਰ ਕਿਧਰੇ ਠੋਕਰ ਲੱਗ ਜਾਵੇ ਤਾਂ ਪਿਛੇ ਵੀ ਮੁੜ ਜਾਂਦੇ ਨੇ .......
ਪਰ ਜਿਓਂ ਜਿਓਂ ਸਮਝ ਵਧਦੀ ਹੈ, ਸਿਮਰਨ ਵਧਦਾ ਹੈ ਤਾਂ ਆਤਮਿਕ ਸ਼ਕਤੀ ਵੀ ਵਧਦੀ ਹੈ | ਧੀਰਜ ਆ ਜਾਂਦਾ ਹੈ, ਅਤੇ ਗੁਰਮੁਖ ਲੋਕ ਬਹਿਸ ਮੁਬਾਹਿਸਾ ਕਰਨ ਦੀ ਥਾਂ ਤੇ ਸਹਿਜ ਅਵਸਥਾ ਵਿਚ ਹੀ ਆਪਣੀ ਗੱਲ ਦੱਸ ਕੇ ਸ਼ਾਂਤ ਹੋ ਜਾਂਦੇ ਹਨ | ਜੇਕਰ ਕੋਈ ਠੋਕਰ ਲੱਗ ਵੀ ਜਾਵੇ, ਕੋਈ ਦੁਖ
ਜਾਂ ਮੁਸੀਬਤ ਵੀ ਆ ਜਾਵੇ ਤਾਂ ਵੀ ਸ਼ਾਂਤ ਅਵਸਥਾ ਵਿਚ ਰਹਿ ਕੇ ਆਪਣਾ ਰਸਤਾ ਬਣਾ ਲੈਂਦੇ ਹਨ | ਘਬਰਾਂਦੇ ਨਹੀਂ ਹਨ ਤੇ ਨਾ ਹੀ ਪਿਛੇ ਮੁੜਨ ਦਾ
ਜਤਨ ਕਰਦੇ ਹਨ |
ਸੰਸਾਰਿਕ ਰਸਤੇਆਂ ਵਾਂਗੁ ਹੀ ਅਧਿਆਤਮਿਕਤਾ ਦੇ ਰਸਤੇਆਂ ਵਿਚ ਵੀ ਕਈ ਰੁਕਾਵਟਾਂ ਆਉਂਦਿਆਂ ਹਨ।
ਜੇਕਰ ਗੁਰਮੁਖ ਲੋਕਾਂ ਦੇ ਰਸਤੇ ਵਿਚ ਵੀ ਕੋਈ ਵੱਡੀ ਰੁਕਾਵਟ ਆ ਜਾਵੇ, ਤਾਂ ਉਹ ਵੀ - ਪਹਾੜਾਂ 'ਚ ਵਗਦੇ ਪਾਣੀ ਵਾਂਗ ਰੁਕਦੇ ਨਹੀਂ - ਬਲਕਿ
ਸਹਿਜ ਭਾਵ ਨਾਲ ਆਪਣਾ ਰਸਤਾ ਕੱਢ ਲੈਂਦੇ ਹਨ ਅਤੇ ਆਪਣੇ ਨਿਸ਼ਾਨੇ ਵੱਲ ਵਧਦੇ ਚਲੇ ਜਾਂਦੇ ਹਨ ।

Very powerful. This one directly applies to me. I hope to be able to achieve the "Sehaj Awastha".
ReplyDelete