Monday, January 21, 2019

ਇਕ ਪਿਤਾ - ਬਿਰਧ ਆਸ਼ਰਮ ਵਿੱਚ

ਆਪਣੀ ਮਾਂ ਦੀ ਮੌਤ ਤੋਂ ਬਾਅਦ ਇਕ ਆਦਮੀ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ । 
ਫਿਰ ਇੱਕ ਸਾਲ ਦੇ ਬਾਅਦ ਇਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਆਇਆ ਕਿ ਤੁਹਾਡਾ ਪਿਓ  ਬਹੁਤ ਸੀਰੀਅਸ ਹੈ ਤੁਸੀਂ ਇੱਕ ਵਾਰ ਮਿਲਣ ਲਈ ਆ ਜਾਓ । ਉਹ ਬਿਰਧ ਆਸ਼ਰਮ ਚਲਿਆ ਗਿਆ । ਉਸ ਨੇ ਵੇਖਿਆ ਉਸਦਾ ਪਿਤਾ ਬਹੁਤ ਨਾਜੁਕ ਹਾਲਤ ਵਿੱਚ ਸੀ । ਉਹ ਮੌਤ ਦੇ ਬਿਲਕੁਲ ਨਜ਼ਦੀਕ ਸੀ । ਮੁਸ਼ਕਿਲ ਨਾਲ ਬੋਲ ਸਕਦਾ  ਸੀ । 
ਪੁੱਤ ਦਾ ਦਿਲ ਪਸੀਜ ਗਿਆ । ਉਸ ਨੇ ਭਰੇ ਮਨ ਨਾਲ ਕਿਹਾ ਪਿਤਾ ਜੀ - ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ।
ਪਿਓ  ਨੇ ਉੱਤਰ ਦਿੱਤਾ : ਬੇਟਾ - ਤੂੰ  ਇਹ ਕਰ ਕਿ ਇੱਥੇ ਇਸ ਬਿਰਧ ਆਸ਼ਰਮ ਵਿੱਚ ਪੱਖੇ ਲਗਵਾ ਦੇ, ਇੱਥੇ ਬਹੁਤ ਗਰਮੀ ਹੈ । ਇੱਕ ਫਰਿਜ਼ ਵੀ ਲੈ ਕੇ ਦੇ ਦੇ । ਇੱਥੇ ਅਕਸਰ ਖਾਣਾ ਖਰਾਬ ਹੋ ਜਾਂਦਾ ਹੈ । ਮੈਨੂੰ ਇੱਥੇ ਗਰਮੀ ਵਿੱਚ ਬਹੁਤ ਤਕਲੀਫ ਰਹੀ ਹੈ - ਬਹੁਤ ਵਾਰ ਖਾਣਾ ਖਰਾਬ ਹੋਣ ਕਾਰਨ ਮੈਂ ਭੁੱਖਾ ਹੀ ਸੌਂਦਾ ਰਿਹਾ ਹਾਂ ।
ਪੁੱਤਰ ਹੈਰਾਨ ਹੋਇਆ : ਉਸ ਨੇ ਕਿਹਾ ਪਿਤਾ ਜੀ  ਹੁਣ ਤੱਕ ਤੁਸੀਂ  ਕਦੇ  ਇਸ ਬਾਰੇ ਕੋਈ ਗੱਲ ਨਹੀਂ ਕੀਤੀ ।ਕੋਈ ਸ਼ਕਾਇਤ ਨਹੀਂ ਕੀਤੀ । ਹੁਣ  ਆਪਣੇ ਆਖਰੀ ਸਮੇਂ ਤੇ ਇਹ ਸਭ ਕਿਉਂ ਕਹਿ ਰਹੇ ਹੋ ।
ਪਿਓ  ਦਾ ਜਵਾਬ ਸੀ : ਕੋਈ ਗੱਲ ਨਹੀਂ ਪੁੱਤਰ । ਮੈਂ ਗਰਮੀ ਵਿੱਚ ਤਕਲੀਫ ਵਿੱਚ ਰਿਹਾ, ਦਰਦ ਹੰਢਾਇਆ - ਭੁੱਖਾ ਸੌਂਦਾ ਰਿਹਾ । ਮੈਂ ਤਾਂ ਕਿਵ਼ੇਂ ਨਾ ਕਿਵੇਂ ਜਿੰਦਗੀ ਕੱਟ ਲਈ, ਪਰ ਹੁਣ ਜਦੋਂ ਤੈਨੂੰ ਤੇਰੇ ਬੱਚੇ ਇੱਥੇ ਛੱਡ ਕੇ ਜਾਣਗੇ ਤਾਂ ਤੈਨੂੰ ਤਕਲੀਫ ਹੋਵੇਗੀ ।


                 ਬੱਚਿਆਂ ਦੇ ਇੱਕ ਇੱਕ ਹੌਂਕੇ ਤੇ ਜੋ  ਮਰ--ਮਰ ਜਾਂਦੇ ਨੇ 
                ਓਹ ਮਾਪੇ ਮਰ ਕੇ ਵੀ ਬੱਚਿਆਂ ਨੂੰ  ਜਿਉਣ ਜੋਗੇ  ਕਰ ਜਾਂਦੇ ਨੇ ।



No comments:

Post a Comment

Jo Bhajay Hari ko Sada जो भजे हरि को सदा सोई परम पद पाएगा

जो भजे हरि को सदा सोई परम पद पाएगा  Jo Bhajay Hari ko Sada Soyi Param Pad Payega