Wednesday, February 28, 2024

ਰਾਮ ਸਿਉ ਕਰਿ ਪ੍ਰੀਤਿ

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ 
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥ 
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ 
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥ 
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ 
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥ 
                 {ਗੁਰੂ ਤੇਗ ਬਹਾਦਰ ਜੀ --ਪੰਨਾ 631}

ਮਾਧੋ = ਮਾਧਵ, ਮਾਇਆ ਦਾ ਪਤੀ, ਪ੍ਰਭੂ। 
ਪਤਿਤ =  ਪਾਪੀ - ਵਿਕਾਰੀ 
ਪੁਨੀਤ = ਪਵਿੱਤ੍ਰ 
ਕਾਲ ਬਿਆਲ = ਕਾਲ ਰੂਪੀ ਸੱਪ 
ਪਰਿਓ ਡੋਲੈ = ਫਿਰ ਰਿਹਾ ਹੈ
ਮੁਖੁ ਪਸਾਰੇ =  ਮੂੰਹ ਖੋਲ ਕੇ 
ਆਜੁ ਕਾਲਿ = ਅੱਜ ਜਾਂ ਕੱਲ 
ਫੁਨਿ ਤੋਹਿ ਗ੍ਰਸਿ ਹੈ = ਤੈਨੂੰ ਭੀ ਗ੍ਰਸ ਲਏਗਾ, ਹੜੱਪ ਕਰ ਲਏਗਾ। 
ਅਉਸਰੁ = ਅਵਸਰ -  ਸਮਾਂ - ਵਕਤ 

1 comment:

  1. ਰਾਜਨ ਜੀ ਬਹੁਤ ਸ਼ਬਦ ਆਪ ਨੇ ਕਿਰਪਾ ਹੈਾ

    ReplyDelete

Life is simple, joyous, and peaceful

       Life is simple.  But our ego, constant comparison, and competition with others make it complicated and unnecessarily complex.        ...