Friday, April 28, 2023

ਪਰਿਸਥਿਤੀ ਅਤੇ ਘਟਨਾਵਾਂ ਪ੍ਰਤੀ ਸਾਡਾ ਰਵੱਈਆ

ਬਾਹਰ ਸਾਡੇ ਨਾਲ ਕੀ ਹੋ ਰਿਹਾ ਹੈ - ਇਸ ਨਾਲੋਂ ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਸਾਡੇ ਅੰਦਰ ਕੀ ਹੋ ਰਿਹਾ ਹੈ। 
ਬਾਹਰ ਕੀ ਹੋ ਰਿਹਾ ਹੈ ਇਹ ਅਧਿਕ ਮਹੱਤਵਪੂਰਣ ਨਹੀਂ ਹੈ -
ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਅੰਦਰ ਕੀ ਚਲ ਰਿਹਾ ਹੈ। 
ਪਰਿਸਥਿਤੀ ਅਤੇ ਘਟਨਾਵਾਂ ਪ੍ਰਤੀ ਸਾਡਾ ਰਵੱਈਆ ਅਤੇ ਪ੍ਰਤੀਕਰਮ ਸਾਡੇ ਪਿਛੋਕੜ ਅਤੇ ਅਨੁਭਵ ਤੇ ਨਿਰਭਰ ਕਰਦਾ ਹੈ। 
ਪਰੇਸ਼ਾਨ ਮਨ ਹਰ  ਘਟਨਾ ਪ੍ਰਤੀ ਨਕਾਰਾਤਮਕ ਤਰੀਕੇ ਨਾਲ ਪ੍ਰਤੀਕ੍ਰਿਆ ਕਰਦਾ ਹੈ। 
ਅਤੇ ਇੱਕ ਸ਼ਾਂਤ ਮਨ ਹਮੇਸ਼ਾ ਮੁਸ਼ਕਲਾਂ ਵਿੱਚ ਵੀ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰਦਾ ਹੈ।
ਇਸ ਲਈ ਬਾਹਰ ਕੀ ਹੋ ਰਿਹਾ ਹੈ - ਇਸ ਨਾਲੋਂ ਵਧੇਰੇ ਮਹੱਤਵਪੂਰਨ ਹੈ ਕਿ ਸਾਡੇ ਅੰਦਰ ਕੀ ਹੋ ਰਿਹਾ ਹੈ । 

ਪ੍ਰੈਕਟਿਸ ਨਾਲ - ਅਭਿਆਸ ਨਾਲ ਹਰ ਚੀਜ਼ ਸਿੱਖੀ ਜਾ ਸਕਦੀ ਹੈ। 
ਜੇ ਅਸੀਂ ਸ਼ਾਂਤ ਰਹਿਣ ਦਾ ਅਭਿਆਸ ਕਰਦੇ ਰਹੀਏ - ਤਾਂ ਹੌਲੀ ਹੌਲੀ ਅਸੀਂ ਹਰ ਪਰਿਸਥਿਤੀ ਨੂੰ ਸੰਭਾਲਣ ਅਤੇ ਆਪਣੀਆਂ ਪ੍ਰਤੀਕ੍ਰਿਆਵਾਂ ਨੂੰ ਨਿਯੰਤਰਿਤ ਕਰਨ ਦੇ ਯੋਗ ਹੋ ਸਕਦੇ ਹਾਂ। 
ਸ਼ਾਂਤ ਮਨ ਹੀ ਸਵਰਗ ਅਤੇ ਸੁਖੀ ਜੀਵਨ ਦਾ ਅਧਾਰ ਹੈ।   
                               ' ਰਾਜਨ ਸਚਦੇਵ '

1 comment:

  1. Reading Punjabi after a long long time. Very apt thought. Practice is what I lack.
    Nayyar

    ReplyDelete

Life is simple, joyous, and peaceful

       Life is simple.  But our ego, constant comparison, and competition with others make it complicated and unnecessarily complex.        ...